ਜਿੱਥੇ ਤੁਹਾਡੀ ਗੈਰ-ਹਾਜ਼ਰੀ ਮਹਿਸੂਸ ਨਹੀਂ ਹੁੰਦੀ ਉੱਥੇ ਹਾਜ਼ਰ ਰਹਿਣ ਦਾ ਕੋਈ ਫਾਇਦਾ ਨਹੀਂ।
ਜਿੱਥੇ ਤੁਹਾਡੀ ਗੈਰ-ਹਾਜ਼ਰੀ ਮਹਿਸੂਸ ਨਹੀਂ ਹੁੰਦੀ ਉੱਥੇ ਹਾਜ਼ਰ ਰਹਿਣ ਦਾ ਕੋਈ ਫਾਇਦਾ ਨਹੀਂ।
ਅਕਸਰ
ਅਸੀਂ ਸ਼ਿਕਾਇਤ ਕਰਦੇ ਹਾਂ ਕਿ ਸਾਹਮਣੇ ਵਾਲਾ ਸਾਡੀ ਕਦਰ ਨਹੀਂ ਕਰਦਾ। ਪਰ ਆਪਣੇ ਆਪ ਨੂੰ
ਇਕ ਸਵਾਲ ਜ਼ਰੂਰ ਪੁੱਛੋ ਕੀ ਤੁਸੀਂ ਆਪਣੀ ਕਦਰ ਕਰਦੇ ਹੋ? ਜੇਕਰ ਕੋਈ ਤੁਹਾਨੂੰ ਨਜ਼ਰ
ਅੰਦਾਜ਼ ਕਰਦਾ ਹੈ ਕੀ ਤੁਸੀਂ ਉਸ ਤੁਸੀ ਓਸ ਸੰਬੰਧ ਵਿਚੋਂ ਪਿੱਛੇ ਹਟ ਜਾਂਦੇ ਹੋ?
ਨਜ਼ਰਅੰਦਾਜ਼
ਕਰਨਾ ਇਕ ਖਾਸ ਕਿਸਮ ਦੀ ਬੇਇੱਜ਼ਤੀ ਹੁੰਦੀ ਹੈ। ਇਸ ਵਿੱਚ ਸੰਕੇਤਕ ਤੌਰ ਤੇ ਤੁਹਾਨੂੰ
ਬੇਇੱਜ਼ਤ ਕੀਤਾ ਜਾਂਦਾ ਹੈ। ਕਿਸੇ ਮਨੁੱਖ ਨੂੰ ਨਜ਼ਰ ਅੰਦਾਜ਼ ਕਰਨ ਦਾ ਮਤਲਬ ਹੈ ਉਸਦੀ
ਹੋਂਦ ਤੋਂ ਇਨਕਾਰੀ ਹੋਣਾ। ਇਸ ਤੋਂ ਬਾਅਦ ਕਿਸੇ ਨਾਲ ਕੀ ਮਾੜਾ ਕੀਤਾ ਜਾ ਸਕਦਾ?
ਜੇਕਰ
ਤੁਸੀਂ ਆਪਣੇ ਨਾਲ ਕੀਤੇ ਗਏ ਅਜਿਹੇ ਵਿਹਾਰ ਕਬੂਲ ਕਰਦੇ ਹੋ ਤਾਂ ਸਾਹਮਣੇ ਵਾਲੇ ਤੋਂ
ਜ਼ਿਆਦਾ ਗਲਤ ਤੁਸੀਂ ਆਪ ਹੋ? ਆਪਣੀ ਇੱਜ਼ਤ ਆਪ ਕਰਨਾ ਸਿੱਖਣਾ ਬਹੁਤ ਜ਼ਰੂਰੀ ਹੈ। ਤੁਸੀਂ
ਕਿਸੇ ਦੇ ਦੁਰਵਿਵਹਾਰ ਨੂੰ ਸਹਿਣ ਕਰਦੇ ਹੋ ਤਾਂ ਤੁਸੀਂ ਉਸ ਨਾਲ ਸਹਿਮਤ ਹੁੰਦੇ ਹੋ। ਓਸ
ਦੇ ਵਿਹਾਰ ਨੂੰ ਉਚਿਤ ਸਾਬਿਤ ਕਰਦੇ ਹੋ।
ਇਹ ਕੰਮ ਕਰਨਾ ਦੂਜੇ ਦੇ ਗਲਤ ਵਿਹਾਰ
ਨਾਲ ਸਹਿਮਤੀ ਵੀ ਹੈ ਤੇ ਆਪਣੀ ਕਦਰ ਆਪ ਨਾ ਕਰਨਾ ਵੀ। ਜਿਸ ਤਰ੍ਹਾਂ ਤੁਸੀਂ ਆਪਣੇ ਆਪ ਨੂੰ
ਲਵੋ ਫਿਰ ਉਸੇ ਤਰ੍ਹਾਂ ਦੂਜੀ ਲੈਣਾ ਸ਼ੁਰੂ ਕਰ ਦੇਣਗੇ। ਬਹੁਤ ਜ਼ਰੂਰੀ ਹੈ ਕਿ ਤੁਸੀਂ
ਆਪਣੇ ਲਈ ਮਾਪਦੰਡ ਆਪ ਬਣਾਓ।
ਜੇਕਰ ਕੋਈ ਤੁਹਾਡੇ ਤੋਂ ਇਕ ਕਦਮ ਪਿੱਛੇ ਹਟਦਾ ਹੈ
ਤੁਸੀ ਦਸ ਕਦਮ ਪਿਛੇ ਹਟ ਜਾਓ। ਰਿਸ਼ਤਾ ਕੋਈ ਵੀ ਹੋਵੇ ਕਿੰਨਾ ਵੀ ਜ਼ਰੂਰੀ ਹੈ
ਦੁਰਵਿਵਹਾਰ ਤੇ ਨਜ਼ਰ ਅੰਦਾਜ਼ ਕਰਨ ਨੂੰ ਕਦੇ ਕਬੂਲ ਨਾ ਕਰੋ। ਕੋਈ ਵੀ ਰਿਸ਼ਤਾ ਤੁਹਾਡੇ
ਸਵੈਮਾਣ ਤੋਂ ਉਪਰ ਨਹੀਂ ਹੁੰਦਾ।
ਜਿੱਥੇ ਤੁਹਾਡੀ ਹੋਂਦ ਦਾ ਕੋਈ ਮਹੱਤਵ ਹੀ
ਨਹੀਂ, ਤੁਹਾਡੇ ਹੋਣ ਜਾਂ ਨਾ ਹੋਣ ਦਾ ਕੋਈ ਫਰਕ ਹੀ ਨਹੀਂ ਉਸ ਥਾਂ ਤੋਂ ਜਿੰਨੀ ਜਲਦੀ
ਹੋਵੇ ਚਲੇ ਜਾਓ ਜਾਵੋ। ਫਿਰ ਬੇਸ਼ੱਕ ਉਹ ਕੋਈ ਮਹਿਫ਼ਿਲ ਹੋਵੇ ਯਾ ਰਿਸ਼ਤਾ। ਜਿੰਦਗੀ
ਰਿਸ਼ਤਿਆਂ ਨੂੰ ਢੋਣ ਲਈ ਨਹੀਂ ਹੈ। ਇਸ ਤਰ੍ਹਾ ਤੁਹਾਡੀ ਆਪਣੀਆਂ ਨਜ਼ਰਾਂ ਵਿੱਚ ਵੀ ਇੱਜ਼ਤ
ਘੱਟਦੀ ਹੈ। ਆਪਣੀ ਇੱਜ਼ਤ ਕਰੋ ਤੇ ਲੋਕਾਂ ਤੋਂ ਕਰਵਾਉਣਾ ਸਿੱਖੋ।
ਕਿਸੇ ਦੀ ਵੀ,
ਯਾਦ ਰੱਖੋ ਕਿਸੇ ਦੇ ਵੀ ਅਣਮਨੁੱਖੀ ਵਤੀਰੇ ਨੂੰ ਸਹਿਣ ਨਾ ਕਰੋ। ਇਸ ਤਰ੍ਹਾਂ ਕਰਕੇ
ਤੁਸੀਂ ਉਸ ਨੂੰ ਗਲਤ ਵਿਹਾਰ ਦੀ ਆਦਤ ਪਾ ਰਹੇ ਹੋ। ਬਹੁਤ ਜ਼ਰੂਰੀ ਹੈ ਕਿ ਇਸ ਗੱਲ ਵੱਲ
ਵਿਸ਼ੇਸ਼ ਧਿਆਨ ਦਿੱਤਾ ਜਾਵੇ। ਜਿਸ ਥਾਂ ਤੇ ਤੁਹਾਡੇ ਹੋਣ ਜਾਂ ਨਾ ਹੋਣ ਦਾ ਫਰਕ ਨਹੀਂ
ਪੈਂਦਾ ਓਸ ਥਾਂ ਜਾਂ ਰਿਸ਼ਤੇ ਨੂੰ ਅਲਵਿਦਾ ਕਹਿ ਦਿਓ।
Comments
Post a Comment